-->
--

ਇੱਕ ਵਾਰ ਇੱਕ ਮੁਕੱਦਮੇ ਵਿੱਚ ਪਿੰਡ ਦੀ ਤਾਈ ਨੂੰ ਗਵਾਹ ਬਣਾ ਕੇ ਲਿਆਂਦਾ ਗਿਆ।ਤਾਈ ਕੋਟ ਵਿੱਚ...

Punjabi Messages

Punjabi Messages
Punjabi Messages
ਇੱਕ ਵਾਰ ਇੱਕ ਮੁਕੱਦਮੇ ਵਿੱਚ ਪਿੰਡ ਦੀ ਤਾਈ ਨੂੰ ਗਵਾਹ ਬਣਾ ਕੇ ਲਿਆਂਦਾ ਗਿਆ।
ਤਾਈ ਕੋਟ ਵਿੱਚ ਆ ਕੇ ਖਲੋ ਗਈ।
ਦੋਵੇਂ ਪਾਸੇ ਦੇ ਵਕੀਲ ਤਾਈ ਦੇ ਪਿੰਡ ਦੇ ਸਨ।

ਪਹਿਲਾ ਵਕੀਲ- ਤਾਈ ਤੂੰ ਮੈਨੂੰ ਜਾਣਦੀ ਏ ?

ਤਾਈ- ਹਾਂ ਭਾਈ ਤੂੰ ਬਾਹਰਲੀ ਫਿਰਨੀ ਆਲੇ ਨਸੀਬੇ ਦਾ ਪੋਤਾ ਏਂ ਨਾ…
ਪਿਉ ਤੇਰਾ ਤਾਂ ਨਿਰਾ ਸਾਧੂ ਆਦਮੀ ਸੀ।
ਪਰ ਤੂੰ ਇੱਕ ਨੰਬਰ ਦਾ ਨਿਕੰਮਾ ਤੇ ਝੂਠਾ।
ਝੂਠ ਬੋਲ-ਬੋਲ ਤੂੰ ਸਾਰਾ ਪਿੰਡ ਠੱਗ ਲਿਆ।
ਝੂਠੇ ਗਵਾਹ ਬਣਾ ਕੇ ਤੂੰ ਕੇਸ ਜਿੱਤਦਾਂ।
ਤੇਰੇ ਤੋਂ ਤਾਂ ਸਾਰਾ ਨਗਰ ਅਕਿਆ ਪਿਆ।
ਜਨਾਨੀ ਤੇਰੀ ਤੇਥੋਂ ਤੰਗ ਆ ਕੇ ਭੱਜ ਗਈ।
ਲੱਖ ਲਾਹਨਤ ਤੇਰੇ ਜਹੀ ਔਲਾਦ ਦੇ ।
ਵਕੀਲ ਵਿਚਾਰਾ ਚੁੱਪ ਕਰ ਕੇ ਪਾਸੇ ਹੋ ਕੇ ਖਲੋ ਗਿਆ.. ਬਈ ਇੱਹ ਤਾਂ ਬਾਹਲੀ ਬੇਜ਼ਤੀ ਹੋ ਗਈ।
ਤਦ ਉਹਨੇ ਦੂਜੇ ਵਕੀਲ ਵੱਲ ਇਸ਼ਾਰਾ ਕਰ ਕੇ ਕਿਹਾ- ਤਾਈ ਤੂੰ ਇਹਨੂੰ ਜਾਣਦੀ ਏਂ ?

ਤਾਈ - ਆਹੋ...
ਇਹ ਛੱਜੂ ਕਾਣੇ ਦਾ ਮੁੰਡਾ ਏ...
ਇਹਦੇ ਬਾਪੂ ਨੇ ਏਨੀ ਰਕਮ ਖਰਚ ਕੇ ਇਹਨੂੰ ਪੜਾਇਆ , ਪਰ ਇਹਦੇ ਅੱਖ਼ਰ ਨੀ ਪੱਲੇ ਪਿਆ।
ਸਾਰੀ ਉਮਰ ਕੁੜੀਆਂ ਛੇੜ ਛਿੱਤਰ ਖਾਦਾਂ ਰਿਹਾ...
ਇਹ ਉਹਈਓ ਨੀ ਜੀਦਾ ਚੱਕਰ ਤੇਰੀ ਘਰਵਾਲੀ ਨਾਲ ਵੀ ਸੀ?
ਕੰਜਰ ਏ ਪੂਰਾ ...ਕੰਜਰ..
(ਕੋਰਟ ਚ ਬੈਠੇ ਸਭ ਲੋਕ ਹੱਸਣ ਲੱਗੇ)

ਜੱਜ - ਆਡਰ - ਆਡਰ .....
ਜੱਜ ਨੇ ਦੋਵਾਂ ਵਕੀਲਾਂ ਨੂੰ ਆਪਣੇ ਚੈਂਬਰ ਚ ਸੱਦਿਆ ।

ਜੱਜ- ਦੋਵੇਂ ਜਣੇ ਸੁਣੋ ਮੇਰੀ ਗੱਲ....
ਜੇ ਤੁਹਾਡੇ ਦੋਵਾਂ ਚੋਂ ਕਿਸੇ ਨੇ ਵੀ ਤਾਈ । ਨੂੰ ਇਹ ਪੁਛਿਆ ਬਈ ਤੂੰ ਇਸ ਜੱਜ ਨੂੰ ਜਾਣਦੀ ਏ...
ਤਾਂ ਸਾਲਿਓ ਮੈਂ ਤੁਹਾਨੂੰ ਦੋਵਾਂ ਨੂੰ ਗੋਲੀ ਮਰਵਾ ਦੇਣੀ ਆ....

😃😃😂😂🤣🤣
Advertisement
Post Comments ()